ਮੰਜਿਆਂ ਤੇ ਬਹਿੰਦੇ ਸੀ, ਕੋਲ਼ ਕੋਲ਼ ਰਹਿੰਦੇ ਸੀ।
ਸੋਫੇ, ਬੈਡ ਆ ਗਏ, ਦੂਰੀਆਂ ਵਧਾ ਗਏ।
ਛੱਤਾਂ ਤੇ ਨਾ ਸੌਂਦੇ ਹੁਣ, ਬਾਤਾਂ ਵੀ ਨਾ ਪਾਉਂਦੇ ਹੁਣ।
ਵੇਹੜੇ ਵਿੱਚ ਰੁੱਖ ਸਨ, ਸਾਂਝੇ ਦੁੱਖ ਸੁੱਖ ਸਨ।
ਬੂਹਾ ਖੁੱਲਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ।
ਕਾਂ ਵੀ ਕੁ੍ਲ਼ਾਉਂਦੇ ਸੀ, ਪ੍ਰਾਹੁਣੇ ਵੀ ਆਉਂਦੇ ਸੀ।
ਸਾਈਕਲ ਹੀ ਕੋਲ਼ ਸੀ, ਤਾਂ ਵੀ ਮੇਲ਼ ਜੋਲ਼ ਸੀ।
ਰਿਸ਼ਤੇ ਨਿਭਾਉਂਦੇ ਸੀ, ਰੁੱਸਦੇ ਮਨਾਉਂਦੇ ਸੀ।
ਪੈਸੇ ਭਾਵੇਂ ਘੱਟ ਸੀ, ਮੱਥੇ ਤੇ ਨਾ ਵੱਟ ਸੀ।
ਕੰਧਾਂ ਕੌਲ਼ੇ ਕੱਚੇ ਸਨ, ਸਾਕ ਸਾਰੇ ਪੱਕੇ ਸਨ।
ਸ਼ਾਇਦ ਕੁੱਝ ਪਾਇਆ ਹੈ, ਬਹੁਤਾ ਤਾਂ ਗਵਾਇਆ ਹੈ।