ਤੜੱਕ ਭੜਕ ਦਾ ਦੌਰ ਜੇਹਾ ਏ ਹੁਣ
ਸਾਦੇ ਬੁੜੇ ਨੂੰ ਕੋਈ ਨੀ ਵੇਖਦਾ
ਰੱਖ ਸਿਆਣਪ ਸਾਂਭ ਕੇ ਕੋਲੇ
ਗੁਣ ਚੰਗਿਆਈਆਂ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
ਵਿੱਚ ਵਿਖਾਵੇਆਂ ਹਾੱਸੇ ਰੁੱਲ ਗਏ
ਹੁਣ ਸੱਚੀ ਜਹੀ ਮੁਸਕਾਨ ਨੀ ਕੋਈ
ਰੁਤਬੇ ਗੱਡੀਆਂ ਕਾਰਾਂ ਨਾਲ ਨੇ
ਉਂਝ ਬੰਦੇ ਦੀ ਪਹਿਚਾਣ ਨੀ ਕੋਈ
ਇਨ੍ਹਾਂ ਸ਼ੋਸ਼ੇਆਂ ਖ਼ਾਤਿਰ ਨਿਤ ਮਰਦਾ ਏ
ਕਿ ਕੁਝ ਕਰਦਾ ਏ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
ਰਿਸ਼ਤੇ ਯਾਰ ਤੇ ਦੁਸ਼ਮਣ ਵੀ ਹੁਣ
ਪੈਸਾ ਵੇਖ ਕੇ ਬਣਦੇ ਨੇ
ਕਿੱਥੇ ਕਿੰਨਾ ਸਾਥ ਨਿਭਾਉਣਾ ਏ
ਵੇਖ ਕੇ ਤਾਣਾ ਤਨਦੇ ਨੇ
ਕਿ ਖੱਟਿਆ ਏ ਪੁੱਛਦੇ ਨੇ
ਕਿ ਖੋਇਆ ਏ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
ਕੀਤੇ ਥੋੜਾ ਤੇ ਕੀਤੇ ਬਹੁਤਾ ਹੈ
ਕੀਤੇ ਬੱਸ ਗੁਜ਼ਾਰਾ ਹੀ ਏ ਜੀ
ਪਰ ਏਸ ਸੋਚ ਨੇ ਖਾ ਲਈ ਦੁਨੀਆ
ਕਿਦੇ ਕੋਲ ਕਿੰਨਾ ਕਿ ਏ ਜੀ
ਟਣਕਦੀ ਜੇਬ ਤੇ ਹਰ ਕੋਈ ਵੈਂਦਾ
ਪਾਟਾ ਖੀਸਾ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
ਵਕ਼ਤ ਤੋਂ ਸਿੱਖਿਆ ਸਾਂਭ ਕੇ ਰੱਖਿਓ
ਲੋੜ ਨਾ ਪਵੇ ਤਾਂ ਕੋਈ ਨੀ ਲੈਂਦਾ
ਵੈਰ ਦੀਆਂ ਪੰਡਾ ਮੁੱਲ ਪਈ ਲੈਂਦੇ
ਅਕਲ ਦੀ ਪੁੜੀਆਂ ਮੁਫ਼ਤ ਨੀ ਲੈਂਦਾ
ਚਮਕ ਵੇਖ ਚੁੰਧਿਆਈ ਫਿਰਦੇ
ਤਪਦਿਆਂ ਨੂੰ ਏਥੇ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
ਅਸਲ ਨੂੰ ਛੱਡ ਕੇ ਝੂਠ ਨੂੰ ਜਿਉਣਾ
ਦਿਲ ਦੇ ਚੈਨ ਨੂੰ ਕਿਓਂ ਕਲਪੋਨਾ
ਛੱਡ ਕੇ ਖਵਾਇਸ਼ਾਂ ਉਦੇ ਜਿੱਮੇ
ਵਕ਼ਤ ਤਾਂ ਇਕ ਦਿਨ ਸਭ ਦਾ ਆਉਣੇ
ਉੱਤੋਂ ਹਾਲ ਤਾਂ ਹਰ ਕੋਈ ਪੁੱਛਦਾ ਏ
ਓਏ ਜੀਓ ਦੀ ਤੜਪ ਨੂੰ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
ਰੱਖ ਸਿਆਣਪ ਸਾਂਭ ਕੇ ਕੋਲੇ
ਗੁਣ ਚੰਗਿਆਈਆਂ ਕੋਈ ਨੀ ਵੇਖਦਾ
ਬਸ ਕੱਪੜਾ ਚੰਗਾ ਪਾਇਆ ਵੇਖਦੇ
ਦਿਲ ਦੁਲ ਯਾਰਾ ਕੋਈ ਨੀ ਵੇਖਦਾ
———————————————–
tadak bhadak da daur jeha hai hun
sade budhe nu koi nai vekhda
rakh siyanap sambh ke kole
gun changiaiyan koi nai vekhda
bas kapda changa paya vekhde
dil dul yaara koi nai vekhda
vich vikhaveyan hasse rul gaye
hun sachchi jai muskan nai koi
rutbe gaddiyan caran naal ne
unjh bande di pehchaan nai koi
inhan shosheyan khatir nit marda e
ki kuchh karda e koi nai vekhda
bas kapda changa paya vekhde
dil dul yaara koi nai vekhda
rishte yaar te dushman v hun
paisa vekh ke bande ne
kithe kinna sath nibhauna e
vekh ke taana tan de ne
ki khateya e puchhde ne
ki khoya e koi nai vekhda
bas kapda changa paya vekhde
dil dul yaara koi nai vekhda
kite thoda te kite bauta hai
kite bas guzara hi e ji
par es soch ne kha lai duniya
kide kol kinna ki e ji
tanakdi jeb te har koi vainda
paata kheesa koi nai vekhda
bas kapda changa paya vekhde
dil dul yaara koi nai vekhda
vakht ton sikheya saambh ke rakhiyo
lod na pave taan koi nai lainda
vair diya panda mull pai linde
akal di pudiyan muft nai lenda
chamak vekh chundhiai firde
tapdean nu ethe koi nai vekhda
bas kapda changa paya vekhde
dil dul yaara koi nai vekhda
asal nu chhad ke jhooth nu jiuna
dil de chain nu kyon kalpauna
chhad de khwaishan ohde jimme
vakt taan ik din sab da auna e
utton haal te har koi puchda e
oye jio di tadap nu koi nai vekhda
bas kapda changa paya vekhde
dil dul yaara koi nai vekhda
rakh siyanap sambh ke kole
gun changiaiyan koi nai vekhda
bas kapda changa paya vekhde
dil dul yaara koi nai vekhda
Source: (1) Facebook