ਓਹ ਦਿਨ ਜਿੰਦਗੀ ਦੇ ਗਏ…
ਓਹ ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ…
ਕੱਚਿਆ ਰਾਹਾਂ ਤੇ ਟਾਇਰ ਸਾਇਕਲਾਂ ਦੇ ਰੇੜਨੇ…
ਹਾਏ ਖੇਡਦੇ ਸੀ ਬੰਟੇ ਕਦੇ ਹਾਰਨੇ ਤੇ ਜਿੱਤਣੇ ..
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਣੇ…
ਹੁਣ ਸਾਰੇ ਯਾਦ ਆਉਦੇ ਪਏ…
ਓਹ ਦਿਨ ਬਚਪਨ ਦੇ ਗਏ…
ਓਹ ਦਿਨ ਜਿੰਦਗੀ ਦੇ ਗਏ..
ਮਾਰਨੀ ਪਿੰਡੇ ਦੀ ਪਿੱਤ ਮੀਂਹ ਜਦੋ ਵਰਨਾਂ….
ਨਹਾਉਣਾਂ ਪਰਨਾਲੇ ਹੇਠ ਛੱਪੜਾਂ ਚ ਤਰਨਾਂ..
ਹਾਏ ਖਿਲਰੇ ਵਿਹੜੇ ਦੇ ਵਿੱਚੋਂ ਖਾਣੇ ਗੜੇ ਚੁੱਕ ਕੇ..
ਜਾਨ ਫੇਰ ਬਚਾਉਣੀ ਮਾਂ ਤੋਂ ਮੰਜੇ ਥੱਲੇ ਲੁਕ ਕੇ..
ਨਿੱਕੀ ਉਮਰੇ ਨਜਾਰੇ ਬੜੇ ਲਏ ..
ਓਹ ਦਿਨ ਬਚਪਨ ਦੇ ਗਏ…
ਓਹ ਦਿਨ ਜਿੰਦਗੀ ਦੇ ਗਏ….
ਜੁਟਾਂ ਨੂੰ ਰਲਾ ਕੇ ਲੋਹੜੀ ਪਿੰਡ ਵਿਚੋ ਮੰਗਣੀ..
ਇਕੱਠੀ ਕੀਤੀ ਭਾਨ ਵਿੱਚੋਂ ਪੰਜ਼ੀ-ਪੰਜ਼ੀ ਵੰਡਣੀ..
ਅੜੀ ਗੁੱਡੀ ਲਾਉਣ ਜਾਣੀ ਰੁੱਖ ਉਤੇ ਚੜ ਕੇ..
ਭੱਜ ਜਾਣਾ ਨਾਨਕੇ ਜ਼ੀ ਮਾਪਿਆ ਨਾਲ ਲੜ ਕੇ..
ਨਹੀ ਸੀ ਲੱਗਦੇ ਕਿਸੇ ਦੇ ਉਦੋ ਕਹੇ..
ਓਹ ਦਿਨ ਬਚਪਨ ਦੇ ਗਏ !
ਓਹ ਦਿਨ ਜਿੰਦਗੀ ਦੇ ਗਏ..
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਕਾਗਜ਼ਾਂ ਦੇ ਜਹਾਜ਼ ਉਡਾਉਣੇ ਪਾੜ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਨਿੱਤ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ..
ਓਹ ਦਿਨ ਬਚਪਨ ਦੇ ਗਏ !
ਓਹ ਦਿਨ ਜਿੰਦਗੀ ਦੇ ਗਏ..
Source: ਓਹ ਦਿਨ ਬਚਪਨ ਦੇ ਗਏ ਓਹ ਦਿਨ ਜਿੰਦਗੀ ਦੇ ਗਏ… – DC Forum
Din Bachpan de gaye,
Oh din Zindagi de gaye
Jinna chir damm ya, Onna chir kamm ya,
Asi kehdeyan chameleyan ch paye.
Din Bachpan de gaye,
Oh din Zindagi de gaye
K nikke nikke hath, gilli mitti ch labaedne,
O kacheya rahvan te, tyre cyclan de raedne.
Kheaede si bante kade haarne te jittne,
o pajj ke traliyan de pichon ganne kitchne,
hun saare yaad aun lagg paye,
Din Bachpan de gaye,
Oh din Zindagi de gaye
Marni Pinde di pitt, mih jado varna,
Nahauna parnaal haith, chapda ch tarna,
Khilrae vekhde cho khaune gadhae chukk kae,
Jaan pher bachauni maa ton manje thalle lukk kae.
Nai lagde si kise de ohdo kehr.
Din Bachpan de gaye,
Oh din Zindagi de gaye
Jutan nu ralla ke lohdi Pind vich mangni,
Kathi kitti bhaan vichon Panji Panji vandni
O arri khudi lahun jauni, Rukh utte chadd ke
Pajj jauna nankeya, mappeyan to ladd kae.
Nai lagde si kise de ohdo thallae pair.
Din Bachpan de gaye,
Oh din Zindagi de gaye
Atte di banvauni chidi, maa to zidd kar kae,
Kagaza de jahaj udaune paar paar varkae,
Barisha de paani vich raula pa pa pijna
Chachae taya gharo nitt roti khano gijjna.
Ohna saajan de samae na hun rahe
Din Bachpan de gaye,
Oh din Zindagi de gaye.