on childhood

ਬਚਪਨ ਚ 1ਰੁਪਏ ਦੀ ਪਤੰਗ ਦੇ ਪਿੱਛੇ…
2-2 ਕਿ.ਮੀ. ਤੱਕ ਭੱਜਦੇ ਸੀ…
ਨਾਜਾਣੇ ਚ ਕਿੱਨੀਆ ਸੱਟਾ ਖਾਂਦੇ ਸੀ…
ਓ ਪਤੰਗ ਵੀ ਸਾਨੂੰ ਕਿੰਨਾ ਦੜਾਉਂਦੀ ਸੀ…
♡♡♡♡♡♡♡♡♡♡♡
ਅੱਜ ਪਤਾ ਲੱਗਦਾ ਹੈ…
ਦਰਅਸਲ ਉਹ ਪਤੰਗ ਨਈ ਸੀ…
ਇਕ ਚੈਂਲਜ਼ ਸੀ…
♡♡♡♡♡♡♡♡♡♡♡♡
ਖ਼ੁਸ਼ੀਆਂ ਨੂੰ ਪਾਉਣ ਵਾਸਤੇ ਸਾਨੂੰ ਭੱਜਣਾਂ ਪੈਂਦਾ ਹੈ…
ਉਹ ਦੁਕਾਨਾਂ ਤੋਂ ਨਈ ਮਿਲਦੀ….
♡♡♡♡♡♡♡♡♡♡♡♡
ਸ਼ਾਇਦ ਇਹ ਹੀ ਜ਼ਿੰਦਗੀ ਦੀ ਦੋੜ ਆ….
♡♡♡♡♡♡♡♡♡♡♡♡
ਜਦ ਬਚਪਨ ਸੀ ਤੇ ਜਵਾਨੀ ਇਕ ਸੁਪਨਾ ਸੀ…
ਜਦੋ ਜਵਾਨ ਹੋਏ ਤੇ ਬਚਪਨ ਇਕ ਜ਼ਮਾਨਾ ਸੀ…
♡♡♡♡♡♡♡♡♡♡♡♡♡
ਜਦ ਘਰ ਚ ਰਹਿੰਦੇ ਸੀ ਅਜ਼ਾਦੀ ਚੰਗੀ ਲੱਗਦੀ ਸੀ….
ਅੱਜ ਅਜ਼ਾਦੀ ਆ ਫਿਰ ਵੀ ਘਰ ਜਾਣ ਦੀ ਜਲਦੀ ਰਹਿੰਦੀ
ਆ…
♡♡♡♡♡♡♡♡♡♡♡♡♡♡♡♡
ਕਦੇ ਹੋਟਲ ਚ ਜਾ ਕੇ ਪੀਜ਼ਾ ਬਰਗ਼ਰ ਖਾਂਣਾ ਪਸੰਦ ਕਰਦੇ ਸੀ…
♡♡♡♡♡♡♡♡♡♡♡♡♡♡♡
ਅੱਜ ਘਰ ਨੂੰ ਜਾਣਾ ਤੇ ਮਾਂ ਦੇ ਹੱਥ ਦੀ ਰੋਟੀ ਪਸੰਦ ਆ…
♡♡♡♡♡♡♡♡♡♡♡♡♡♡♡
ਸਕੂਲ ਦੇ ਵਿੱਚ ਜਿੰਨਾ ਨਾਲ ਲੜਦੇ ਸੀ ਅੱਜ ਉਹਨਾਂ ਨੂੰ
ਹੀ ਇੰਟਰਨੈੱਟ ਤੇ ਲੱਭਦੇ ਆ…
♡♡♡♡♡♡♡♡♡♡♡♡♡♡♡♡♡
ਖ਼ੁਸ਼ੀ ਕਿਸ ਵਿੱਚ ਹੁੰਦੀ ਆ ਇਹ ਪਤਾ ਅੱਜ ਲੱਗਦਾ ਆ…
♡♡♡♡♡♡♡♡♡♡♡♡♡♡♡♡
ਬਚਪਨ ਕੀ ਆ ਇਸ ਦਾ ਏਹਿਸਾਸ ਅੱਜ ਹੁੰਦਾ ਆ…
♡♡♡♡♡♡♡♡♡♡♡♡♡♡♡
ਕਾਸ਼ ਬਦਲ ਸਕਦੇ ਅਸੀ ਜ਼ਿੰਦਗੀ ਦੇ ਕੁਝ ਸਾਲ…
♡♡♡♡♡♡♡♡♡♡♡♡♡♡♡
ਕਾਸ਼ ਜ਼ੀ ਸਕਦੇ ਅਸੀ ਜ਼ਿੰਦਗੀ ਫਿਰ ਇੱਕ ਵਾਰ…
♡♡♡♡♡♡♡♡♡♡♡♡♡♡
ਜਦ ਅਸੀ ਆਪਣੇ ਝੱਗੇ (ਕਮੀਜ਼) ਚ ਹੱਥ ਲੁਕੋਦੇਂ ਸੀ
ਤੇ ਲੋਕਾਂ ਨੂੰ ਕਹਿੰਦੇ ਫਿਰਦੇ ਸੀ ਦੇਖੋ ਮੈ ਆਪਣੇ ਹੱਥ
ਜਾਦੂ ਨਾਲ ਹੱਥ ਗਾਇਬ ਕਰ ਲਏ….
♡♡♡♡♡♡♡♡♡♡♡♡♡
ਜਦ ਸਾਡੇ ਕੋਲ ਚਾਰ ਰੰਗਾਂ ਲਿਖਣ ਵਾਲਾ ਪੈੱਨ ਹੁੰਦਾ ਸੀ ਤੇ
ਅਸੀ ਸਭ ਬਟਨਾਂ ਨੂੰ ਇਕੋ ਵਾਰੀ ਇੱਕਠੇ ਦੱਬਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ…
♡♡♡♡♡♡♡♡♡♡♡♡♡
ਜਦ ਅਸੀ ਦਰਵਾਜ਼ੇ ਦੇ ਪਿੱਛੇ ਲੁਕਦੇ ਸੀ…
ਤਾਂ ਕੀ ਜਦੋ ਕੋਈ ਆਵੇ ਤਾਂ ਉਸ ਨੂੰ ਡਰਾ ਸਕਿਏ…
♡♡♡♡♡♡♡♡♡♡♡♡
ਜਦ ਅੱਖਾਂ ਬੰਦ ਕਰਕੇ ਸੋਂਣ ਦਾ ਬਹਾਨਾ ਕਰਦੇ ਸੀ…
ਤਾਂ ਕਿ ਕੋਈ ਸਾਨੂੰ ਗੋਦ ਚ ਚੁੱਕ ਕੇ ਬਿਸਤਰ ਤੱਕ ਛੱਡ ਦੇਵੇ…
♡♡♡♡♡♡♡♡♡♡♡♡♡♡♡
ਸੋਚਦੇ ਹੁੰਦੇ ਸੀ ਕੀ ਇਹ ਚੰਦ ਸਾਡੇ ਸਾਇਕਲ ਦੇ ਪਿੱਛੇ ਪਿੱਛੇ ਕਿਓ ਆਉਦਾ ਪਿਆ
ਏ…
♡♡♡♡♡♡♡♡♡♡♡♡♡♡♡♡
on/off ਵਾਲੇ ਸਵਿੱਚ ਨੂੰ ਅੱਧ ਵਿਚਕਾਰ ਰੋਕਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ…
ਫਲਾਂ ਦੇ ਬੀ ਨੂੰ ਇਸ ਡਰ ਤੋਂ ਨਈ ਖਾਦੇਂ ਸੀ ਕਿ
ਕਿਤੇ ਸਾਡੇ ਢਿੱਡ (ਪੇਟ) ਚ ਰੁੱਖ ਨਾ ਉੱਗ ਜਾਵੇ…
♡♡♡♡♡♡♡♡♡♡♡♡♡♡♡
ਫਰੀਜ਼ ਨੂੰ ਹੋਲੀ ਹੋਲੀ ਬੰਦ ਕਰਕੇ ਇਹ ਦੇਖਣ ਲਈ ਕਿ ਇਹ ਦੀ ਲਾਇਟ ਕਦੋ
ਬੰਦ ਹੁੰਦੀ ਆ…
ਸੱਚ ਬਚਪਨ ਚ ਸੋਚਦੇ ਹੁੰਦੇ ਸੀ ਕਿ ਅਸੀ ਵੱਡੇ ਕਿਓੁ ਨਈ
ਹੁੰਦੇ ਪਏ…
ਤੇ ਹੁਣ ਸੋਚਦੇ ਆ ਅਸੀ ਵੱਡੇ ਕਿਓੁ ਹੋ ਗਏ ਆ..

Source: (2) Punjabis In Winnipeg ਵਿੰਨੀਪੈਗ ਵਿਚ ਪੰਜਾਬੀ – Timeline

%d bloggers like this: