Short yet meaningful!

Some of the shortest stories:

1) Those who had coins, enjoyed in the rain.
Those who had notes, were busy looking for a shelter.

2) Man and God both met somewhere,
Both exclaimed – “My creator”

3) He asked are you – “Hindu or Muslim or Christian”?
Response came – I am hungry

4) The fool didn’t know it was impossible –
So he did it.

5) “Wrong number”… Said a familiar voice.

6) What if God asks you after you die –
“So, how was heaven??”

7) “They told me that to make her fall in love I had to make her laugh.
But every time she laughs, I am the one who falls in love.”

8) And finally…. _We don’t make friends anymore, We add them nowadays

Short yet meaningful!

ਜ਼ਿੰਦਗੀ

ਚੜਦੀ ਜੁਆਨੀਂ ਦੇ ਵੀਹ ਸਾਲ ਅੱਖ ਦੇ ਫੋਰ ਵਿਚ ਹਵਾ ਹੋ ਗਏ !
ਫੇਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼ !
ਇਸ ਸਾਰੇ ਗਧੀ-ਗੇੜ ਚੋਂ ਲੰਘਦੇ ਹੋਏ ਮਿਲਿਆ ਤਨਖਾਹ ਦਾ ਪਹਿਲਾ ਚੈਕ ਬੈਂਕ ਵਿਚ ਜਮਾ ਹੋਇਆ ..!ਫੇਰ ਸ਼ੁਰੂ ਹੋਈ ਸਿਫਰਾਂ ਜੋੜਨ ਦੀ ਨਾ-ਮੁੱਕਣ ਵਾਲੀ ਲੜੀ !

ਰੋਜ ਸੁਵੇਰੇ ਉੱਠ ਕੇ ਸੋਚਦਾ ਕੇ ਅੱਜ ਕੋਈ ਐਸਾ ਕੰਮ ਕਰਨਾ ਕੇ ਬੈਂਕ ਵਿਚ ਇੱਕ ਸਿਫ਼ਰ ਹੋਰ ਵੱਧ ਜਾਵੇ ! ਇਸੇ ਚੱਕਰ ਵਿਚ 27 ਸਾਲਾਂ ਦਾ ਹੋ ਗਿਆ !
ਫੇਰ ਚੱਕਰ ਚੱਲਿਆ ਵਿਆਹ ਦਾ .. .ਸੋਚਦਾ ਹੁਣ ਸਿਫਰਾਂ ਦੋਗੁਣੀ ਰਫਤਾਰ ਨਾਲ ਵਧਣੀਆਂ ਚਾਹੀਦੀਆਂ …ਇੱਕ ਤੋਂ ਦੋ ਜੁ ਹੋ ਗਏ !
ਪਹਿਲੇ ਚਾਰ ਪੰਜ ਸਾਲ ਖੁਸ਼ੀਆਂ ਦੇ ਪਰੀ ਲੋਕ ਵਿਚ ਘੁੰਮਦਿਆਂ ਫਿਰਦਿਆਂ ਨਿੱਕਲ ਗਏ ! ਫੇਰ ਵੇਹੜੇ ਵਿਚ ਬੱਚੇ ਦੀ ਕਿਲਕਾਰੀ ਗੂੰਜੀ …ਸਾਰਾ ਕੁਝ ਬੱਚੇ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ ….ਕੱਠੇ ਖਾਣਾ ਪੀਣਾ ,ਬੋਲਣਾ ,ਗੱਲਾਂ ਕਰਨੀਆਂ ਸਾਰਾ ਕੁਝ ਸੁਪਨਾ ਹੋ ਗਿਆ !
ਗੱਡੀ ਤੇ ਘਰ ਦੀ ਕਿਸ਼ਤ ..ਸਕੂਲ ਦੀਆਂ ਫੀਸਾਂ ..ਪਾਰਟੀਆਂ ਦੇ ਖਰਚੇ ..ਤੇ ਉੱਤੋਂ ਬੈਂਕ ਅਕਾਊਂਟ ਦੀਆਂ ਸਿਫਰਾਂ ਵਧਾਉਣ ਦਾ ਨਾ ਮੁੱਕਣ ਵਾਲਾ ਫਿਕਰ !
ਉਸ ਨੇ ਆਪਣੇ ਆਪ ਨੂੰ ਕੰਮ ਦੀ ਭੱਠੀ ਵਿਚ ਝੋਕ ਦਿੱਤਾ ਤੇ ਮੈਂ ਕੋਹਲੂ ਦਾ ਬੈਲ ਸੁਵੇਰੇ ਨਿੱਕਲਦਾ ਤੇ ਹਨੇਰੇ ਹੋਏ ਲਾਸ਼ ਬਣ ਮੁੜਦਾ..ਪਤਾ ਹੀ ਨਾ ਲੱਗਾ ਕਦੋਂ 37 ਸਾਲਾਂ ਦਾ ਹੋ ਗਿਆ .!
ਘਰ ਵਿਚ ਹਰ ਸੁਖ -ਸਹੂਲਤ ਮੌਜੂਦ ਸੀ ਪਰ ਫੇਰ ਵੀ ਸੁਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ ..!
ਬਿਨਾ ਗੱਲ ਤੋਂ ਬਹਿਸ ਝਗੜੇ ਵਿਚ ਬਦਲ ਜਾਂਦੀ …ਅੰਦਰ ਦਾ ਖਾਲੀਪਨ ਵਧਦਾ ਗਿਆ ..ਉਹ ਗੱਲ ਗੱਲ ਤੇ ਚਿੜ ਜਾਂਦੀ ਤੇ ਮੈਂ ਚੁੱਪ ਰਹਿਣ ਲੱਗਾ ! ਪਤਾ ਹੀ ਨਾ ਲੱਗਾ ਕਦੋਂ ਵਿਆਹ ਦੀ ਦਸਵੀਂ ਵਰੇਗੰਢ ਲੰਘ ਗਈ ..!
ਨਿੱਕਾ ਬਾਲ ਸਿਆਣਾ ਹੋ ਗਿਆ ਤੇ ਨਾਲ ਇੱਕ ਤੱਸਲੀ ਇਹ ਵੀ ਸੀ ਕੇ ਬੈਂਕ ਦੀਆਂ ਸਿਫਰਾਂ ਪੂਰੀ ਰਫਤਾਰ ਨਾਲ ਵੱਧ ਰਹੀਆਂ ਸਨ !
ਇਕ ਦਿਨ ਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਕੋਲੋਂ ਲੰਘਦੀ ਦਾ ਹੱਥ ਫੜ ਲਿਆ ..ਆਖਿਆ ਮੇਰੇ ਕੋਲ ਬੈਠ ..ਗੱਲਾਂ ਕਰੀਏ ..ਨਾਲੇ ਬਾਹਰ ਚੱਲਦੇ ਹਾਂ..ਕਿਤੇ ਇਕਾਂਤ ਵਿਚ..ਕੁਦਰਤ ਦਾ ਆਨੰਦ ਮਾਣਦੇ ਹਾਂ !
ਖਿਜੀ ਹੋਈ ਮੁੜਕਾ ਪੂੰਝਦੀ ਕਹਿੰਦੀ ਪੇਪਰਾਂ ਦਾ ਢੇਰ ਲੱਗਾ ..ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰੋਮਾਂਸ ਸੁਝ ਰਿਹਾ ..ਗੁੱਸੇ ਨਾਲ ਹੱਥ ਛੁਡਾ ਚਲੀ ਗਈ !
ਤੇ ਫੇਰ ਜਿੰਦਗੀ ਦੇ ਪੰਜਤਾਲੀਵੈਂ ਸਾਲ ਨੇ ਆ ਦਸਤਕ ਦਿੱਤੀ …ਐਨਕ ਲੱਗ ਗਈ …ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਪੈਕਟਾਂ ਦੇ ਢੇਰ ਲੱਗ ਗਏ …ਨਾਲ ਹੀ ਡਾਕਟਰਾਂ ਦੇ ਚੱਕਰ ..ਬੱਲਡ ਪ੍ਰੈਸ਼ਰ ..ਸ਼ੂਗਰ ਤੇ ਡਾਈਟਿੰਗ ਦੇ ਝਮੇਲੇ ਵੀ ਆਣ ਪਏ !
ਬੇਟੇ ਦਾ ਕਾਲਜ ਮੁੱਕਿਆ ਤੇ ਇੱਕ ਦਿਨ ਬੂਹਾ ਖੜਕਿਆ ..ਡਾਕੀਆ ਸੀ ..ਆਖਦਾ ਮੂੰਹ ਮਿੱਠਾ ਕਰਾਓ.. ਵੀਜਾ ਲੱਗ ਗਿਆ ..ਫੇਰ ਉਹ ਛੇਤੀ ਹੀ ਵਿਦੇਸ਼ ਉਡਾਰੀ ਮਾਰ ਗਿਆ ! ਵੇਹੜਾ ਸੁੰਨਾ ਹੋ ਗਿਆ … ਇਸੇ ਵੇਹੜੇ ਵਿਚ ਵੱਜੀ ਪਹਿਲੀ ਕਿਲਕਾਰੀ ਦੇ ਚੇਤਾ ਆਉਂਦਿਆਂ ਦਿਲ ਨੂੰ ਧਰੂ ਜਿਹੀ ਪੈ ਜਾਂਦੀ !
ਫੇਰ ਦੋਨੋਂ 50 -55 ਦੇ ਗੇੜ ਵਿਚ ਪੈ ਗਏ ! ਬੈਂਕਾਂ ਵਿਚ ਕਿੰਨੀਆਂ ਸਿਫਰਾਂ ਸਨ ..ਇਹ ਜਾਨਣ ਦੀ ਜਿਗਿਆਸਾ ਵੀ ਜਾਂਦੀ ਰਹੀ ! ਡਾਕਟਰਾਂ ਤੁਰਨ ਫਿਰਨ ਦੀ ਮਨਾਹੀ ਕਰ ਦਿੱਤੀ ..ਬਾਰੀ ਕੋਲ ਬੈਠੇ ਗਲੀ ਵਿਚ ਖੇਡਦੇ ਨਿਆਣੇ ਦੇਖਦਿਆਂ ਨੂੰ ਸ਼ਾਮ ਪੈ ਜਾਂਦੀ !

ਇੱਕ ਦਿਨ ਫੋਨ ਦੀ ਘੰਟੀ ਵੱਜੀ ..ਦੌੜ ਕੇ ਫੋਨ ਚੁੱਕਿਆ …ਦੂਜੇ ਪਾਸੇ ਬੇਟਾ ਸੀ ..ਅਜੇ ਹਾਲ ਚਾਲ ਹੀ ਪੁੱਛ ਰਿਹਾ ਸੀ ਕੇ ਗੱਲ ਵਿਚਾਲਿਓਂ ਕੱਟ ਕੇ ਕਹਿੰਦਾ …ਮੈਂ ਵਿਆਹ ਕਰਾ ਲਿਆ ਤੇ ਬਾਕੀ ਜਿੰਦਗੀ ਇਥੇ ਹੀ ਰਹੂੰ ..ਬੈਂਕਾਂ ਵਾਲੀਆਂ ਸਿਫਰਾਂ ਕਿਸੇ ਓਲ੍ਡ -ਏਜ ਹੋਮ ਨੂੰ ਦਾਨ ਕਰ ਦੇਣਾ ਕਿਓੰਕੇ ਮੈਨੂੰ ਓਹਨਾ ਦੀ ਲੋੜ ਨਹੀਂ ..ਤੇ ਜੇ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਵੀ ਓਥੇ ਭਰਤੀ ਹੋ ਜਾਇਓ !
ਫੋਨ ਹੱਥੋਂ ਛੁੱਟ ਗਿਆ ..ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰ ਚਲਾ ਗਿਆ !

ਨਾਲਦੀ ਨੂੰ ਵਾਜ ਮਾਰੀ ..ਪਾਠ ਕਰਦੀ ਨੱਸੀ ਆਈ ..ਕਹਿੰਦੀ ਕੀ ਹੋਇਆ ? ..ਕਿਸਦਾ ਫੋਨ ਸੀ ?
ਮੈਂ ਆਖਿਆ ਕਿਸੇ ਦਾ ਨਹੀਂ ..ਤਰਲਾ ਕੀਤਾ ਕੇ ਚੱਲ ਅੱਜ ਬਾਹਰ ਚੱਲੀਏ ਕਿੱਤੇ …ਇਸ ਰੌਲੇ ਰੱਪੇ ਤੋਂ ਦੂਰ ..ਅਜੇ ਗੱਲ ਕਰ ਹੀ ਰਿਹਾ ਸੀ ਕੇ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ !
ਮੇਰਾ ਠੰਡਾ ਸੀਤ ਸਿਰ ਆਪਣੇ ਮੋਢਿਆਂ ਤੇ ਰੱਖ ..ਅੱਥਰੂ ਵਗਾਉਂਦੀ ਆਖਣ ਲੱਗੀ ..ਚਲੋ ਚਲੀਏ ਕਿਥੇ ਚੱਲਣਾ ? …ਕਿਥੇ ਗੱਲਾਂ ਕਰਨੀਆਂ ?..ਚਲੋ ਵੀ ..ਹੁਣ ਚੱਲਦੇ ਨਹੀਂ..ਬੋਲਦੇ ਨਹੀਂ !
ਉਸਨੇ ਮੈਨੂੰ ਝੰਜੋੜਿਆ ..ਪਰ ਮੈਂ ਤਾਂ ਸ਼ਾਂਤ ਹੋ ਚੁੱਕਾ ਸੀ ..ਸਦਾ ਵਾਸਤੇ !

ਦੋਸਤੋ ਇਹੋ ਹੈ ਮੇਰੇ ਜਿੰਦਗੀ ਦਾ ਸਾਰ ਅੰਸ਼ …..!

ਜਿੰਦਗੀ ਤੁਹਾਡੀ ਹੈ ਤੇ ਇਸ ਦੇ ਮਾਪ ਦੰਡ ਵੀ ਤੁਸੀਂ ਖੁਦ ਨਿਸ਼ਚਿਤ ਕਰੋ ! ਜਿੰਦਗੀ ਜੀਉਣ ਆਏ ਹੋ ਤਾਂ ਆਪਣੇ ਵਾਸਤੇ ਵੀ ਜੀਣਾ ਸਿੱਖੋ …ਇਹ ਸ਼ੁਰੂਆਤ ਅੱਜ ਤੋਂ ਹੀ ਕਰੋ ..ਕਿਓੰਕੇ ਕੱਲ ਕਦੀ ਨਹੀਂ ਆਵੇਗਾ ..! ਵਰਤਮਾਨ ਹੀ ਜਿੰਦਗੀ ਹੈ ਬਾਕੀ ਤੇ ਕੰਧ ਤੇ ਟੰਗੇ ਕਲੰਡਰ ਦੀਆਂ ਤਰੀਕਾਂ ..ਕੁਝ ਲੰਘ ਗਈਆਂ ਤੇ ਕੁਝ ਆਉਣ ਵਾਲੀਆਂ !

Source