ਇਨਸਾਫ

ਅੱਧੀ ਰਾਤੀ ਤੁਰੀ ਜਾਂਦੀ ਕੱਲੀ ਮੁਟਿਆਰ ਸੀ,
ਉੱਚਾ ਲੰਮਾ ਕੱਦ ਤੇ ਓ ਗੋਰੀ ਚਿੱਟੀ ਨਾਰ ਸੀ…
..
ਆਣ ਦੋ ਸ਼ਿਕਾਰੀਆਂ ਨੇ ਪਾ ਲੀ ਓਨੂੰ ਘੇਰੀ ਸੀ,
ਛੱਡਿਆ ਨਾ, ਕੁੜੀ ਕੀਤੀ ਮਿਨਤ ਬਥੇਰੀ ਸੀ…
.
ਕੈਂਦੀ ਥੋਡੀ ਵੀ ਭੈਣ ਕਿਤੇ ਬੈਠੀ ਹੋਉ ਵਿਚਾਰੀ ਜੀ,
ਜੇ ਅੱਜ ਮੇਰੀ ਐ ਤਾਂ ਕੱਲ ਓਦੀ ਆਜੂ ਵਾਰੀ ਜੀ..
.
ਇਹ ਗੱਲ ਸੁਣ ਇੱਕ ਜਣਾ ਓਥੋਂ ਨੱਸ ਗਿਆ,
ਕੋਈ ਫੈਦਾ ਹੈਨੀ ਵੀਰਾ ਦੂਜੇ ਨੂੰ ਵੀ ਦੱਸ ਗਿਆ…
.
ਦੂਜਾ ਪਿਆ ਹੱਸ ਤੇ ਓ ਲੱਗਾ ਇਹ ਕਹਿਣ ਜੀ,
ਮੈ ਤਾਂ ਹੈਗਾ ਕੱਲਾ ਮੇਰੀ ਨਹੀਓ ਕੋਈ ਭੈਣ ਜੀ…
.
ਐਨੀ ਗੱਲ ਆਖ ਕੇ ਓ ਕੁੜੀ ਵੱਲ ਵਧਿਆ,
ਕੁੜੀ ਜੋੜੇ ਹੱਥ ਪਰ ਓਨੇ ਨਹੀਓ ਛੱਡਿਆ।
ਕੁੜੀ ਮਾਰੇ ਚੀਕਾਂ ਨਾਲੇ ਰੋਵੇ ਕੁਰਲਾਵੇ ਜੀ…
.
ਚੰਨ, ਤਾਰੇ ਆਸਮਾਨ ਕੰਬ ਉੱਠੇ ਸਾਰੇ ਜੀ।
ਕਰ ਕੇ ਓ ਰੀਝ ਪੂਰੀ ਘਰ ਗਿਆ ਦੌੜ ਜੀ,
ਪਹੁੰਚਾ ਜਦੋਂ ਘਰ ਲੱਗਾ..
.
ਉੱਚੀ-ਉੱਚੀ ਰੋਣ ਜ..
.
ਕਹਿੰਦਾ ਹਾਏ ਓ! ਮੇਰੀ ਮਾਂ ਨੂੰ
ਮਾਰ ਗਿਆ ਕੌਣ ਜੀ,
ਅੱਧੇ ਤੋਲ਼ੇ ਸੋਨੇ ਪਿੱਛੇ
ਕੀਨੇ ਲਾਹ ਤੀ ਏਦੀ ਧੌਣ ਜੀ…
.
ਇੱਕ ਵਾਰੀ ਮੇਰੀ ਮਾਏ ਦੱਸ ਦੇ ਤੂੰ ਮੈਨੂੰ ਨੀ,
ਖ਼ਾ-ਖ਼ਾਂ ਪਾੜੂ ਓਦੀਆਂ ਮਾਰਾ ਜੀਹਨੇ ਤੈਨੂੰ ਨੀ।
ਐਨੇ ਵਿੱਚ ਮਾਂ ਓਦੀ ਦੇ ਸੀਨੇ ਚੋਂ ਆਵਾਜ਼ ਆਈ,
ਕਹਿੰਦੀ ਪੁੱਤਾ ਮੇਰਿਆ ਤੂੰ
ਫਿਕਰ ਨਾ ਕਰ ਕਾਈ…
.
ਮੇਰੀ ਤਾਂ ਕੋਈ ਬੱਸ ਪੁੱਤਾ ਜਾਨ ਲੈਣ ਲਈ ਆਇਐ,
ਤੂੰ ਤਾਂ ਪੁੱਤ ਜਾ ਕੇ ਸਿੱਧਾ ਇੱਜਤਾਂ ਨੂੰ ਹੱਥ ਪਾਇਐ।
ਰੱਬ ਨੇ ਆ ਕੇ ਥੱਲੇ ਕਿਹਾ ਮੈਨੂੰ ਆਪ ਏ,
ਭੈਣ ਨੀ ਤਾਂ ਮਾਂ ਸਹੀ ਕਰਨਾ ਮੈ ਇਨਸਾਫ ਏ…
.
ਭੈਣ ਨੀ ਤਾਂ ਮਾਂ ਸਹੀ
ਕਰਨਾ ਮੈ ਇਨਸਾਫ ਏ….!!

Source: (8) Garcha – Timeline